1 Chronicles 7 - BBE (Punjabi)
1 And of the sons of Issachar: Tola and Puah, Jashub and Shimron, four.ਯਿੱਸਾਕਾਰ ਦੇ ਉੱਤਰਾਧਿਕਾਰੀ ਯਿੱਸਾਕਾਰ ਦੇ ਚਾਰ ਪੁੱਤਰ ਤੋਲਾ, ਫ਼ੂਆਹ, ਯਾਸ਼ੂਬ ਅਤੇ ਸ਼ਿਮਰੋਨ ਸਨ।
2 And the sons of Tola: Uzzi and Rephaiah and Jeriel and Jahmai and Ibsam and Shemuel, heads of their families; they were men of war; in the record of their generations their number in the time of David was twenty-two thousand, six hundred.ਤੋਲਾ ਦੇ ਅੱਗੋਂ ਉਜ਼ੀ, ਰਫ਼ਾਯਾਹ, ਯਰੀਏਲ, ਯਹਮਈ, ਯਿਬਸਾਮ ਅਤੇ ਸ਼ਮੂਏਲ 6 ਪੁੱਤਰ ਸਨ ਅਤੇ ਉਹ ਸਾਰੇ ਆਪੋ-ਆਪਣੇ ਘਰਾਣਿਆਂ ਦੇ ਆਗੂ ਸਨ। ਇਹ ਮਨੁੱਖ ਅਤੇ ਇਨ੍ਹਾਂ ਦੇ ਉੱਤਰਾਧਿਕਾਰੀਆਂ ਦੇ ਸਾਰੇ ਮਨੁੱਖ ਵੀਰ ਸਿਪਾਹੀ ਸਨ। ਦਾਊਦ ਜਦੋਂ ਪਾਤਸ਼ਾਹ ਸੀ, ਉਨ੍ਹਾਂ ਦਿਨਾਂ ਵਿੱਚ ਇਨ੍ਹਾਂ ਵੀਰ ਯੋਧਿਆਂ (ਜੋ ਜੰਗ ਲਈ ਤਿਆਰ ਬਰ ਤਿਆਰ ਸਨ) ਦੀ ਗਿਣਤੀ 22,600 ਸੀ।
3 And the sons of Uzzi; Izrahiah; and the sons of Izrahiah: Michael and Obadiah and Joel and Isshiah, five; all of them chiefs.ਉਜ਼ੀ ਦਾ ਪੁੱਤਰ ਯਿਜ਼ਰਹਯਾਹ ਸੀ ਅਤੇ ਯਿਜ਼ਰਹਯਾਹ ਦੇ ਪੁੱਤਰ ਮੀਕਾਏਲ, ਓਬਦਯਾਹ, ਯੋਏਲ ਅਤੇ ਯਿੱਸ਼ਿਯਾਹ ਸਨ। ਇਹ ਪੰਜੋ ਆਦਮੀ ਆਪੋ-ਆਪਣੇ ਘਰਾਣੇ ਦੇ ਮੁਖੀਏ ਸਨ।
4 And with them, recorded in generations by their families, were bands of fighting-men, thirty-six thousand of them, for they had a great number of wives and sons.ਇਨ੍ਹਾਂ ਦੇ ਖਾਨਦਾਨੀ ਇਤਹਾਸ ਤੋਂ ਪਤਾ ਚਲਦਾ ਹੈ ਕਿ ਇਨ੍ਹਾਂ ਕੋਲ ਜੰਗੀ ਤਿਆਰ ਬਰ ਤਿਆਰ ਸਿਪਾਹੀਆਂ ਦੀ ਗਿਣਤੀ 36,000 ਸੀ। ਇਨ੍ਹਾਂ ਦਾ ਘਰਾਣਾ ਬੜਾ ਵਿਸ਼ਾਲ ਸੀ ਕਿਉਂ ਕਿ ਇਨ੍ਹਾਂ ਦੀਆਂ ਅਨੇਕ ਬੀਵੀਆਂ ਅਤੇ ਬੱਚੇ ਸਨ।
5 And there were recorded among all the families of Issachar, great men of war, eighty-seven thousand.ਇਨ੍ਹਾਂ ਦੇ ਘਰਾਣੇ ਦੇ ਇਤਹਾਸ ਤੋਂ ਪਤਾ ਲਗਦਾ ਹੈ ਕਿ ਯਿੱਸਾਕਾਰ ਦੇ ਸਾਰੇ ਪਰਿਵਾਰ-ਸਮੂਹਾਂ ਵਿੱਚ 87,000 ਸੂਰਮੇ ਸਨ।
6 The sons of Benjamin: Bela and Becher and Jediael, three.ਬਿਨਯਾਮੀਨ ਦੇ ਉੱਤਰਾਧਿਕਾਰੀ ਬਿਨਯਾਮੀਨ ਦੇ ਬਲਾ, ਬਕਰ ਅਤੇ ਯਿਦੀਅਏਲ 3 ਪੁੱਤਰ ਸਨ।
7 And the sons of Bela: Ezbon and Uzzi and Uzziel and Jerimoth and Iri, five; heads of their families, great men of war; there were twenty-two thousand and thirty-four of them recorded by their families.ਬਲਾ ਦੇ ਅੱਗੋਂ 5 ਪੁੱਤਰ ਅਸਬੋਨ, ਉਜ਼ੀ, ਉੱਜ਼ੀਏਲ, ਯਿਰਮੋਥ ਅਤੇ ਈਰੀ ਸਨ। ਇਹ ਵੀ ਆਪੋ ਆਪਣੇ ਘਰਾਣੇ ਦੇ ਮੁਖੀਏ ਸਨ। ਇਨ੍ਹਾਂ ਦੀ ਵੀ ਕੁਲ ਪੱਤ੍ਰੀ ਤੋਂ ਪਤਾ ਲਗਦਾ ਹੈ ਕਿ ਇਨ੍ਹਾਂ ਕੋਲ 22,034 ਸੂਰਮੇ ਸਨ।
8 And the sons of Becher: Zemirah and Joash and Eliezer and Elioenai and Omri and Jerimoth and Abijah and Anathoth and Alemeth. All these were the sons of Becher.ਬਕਰ ਦੇ ਪੁੱਤਰ ਸਨ: ਜ਼ਮੀਰਾਹ, ਯੋਆਸ਼, ਅਲੀਅਜ਼ਰ, ਅਲਯੋਏਨਈ, ਆਮਰੀ, ਯਿਰੇਮੋਥ, ਅਬੀਯਾਹ, ਅਨਾਥੋਥ ਅਤੇ ਆਲਾਮਾਥ। ਇਹ ਸਾਰੇ ਬਕਰ ਦੇ 9 ਪੁੱਤਰ ਸਨ।
9 And they were recorded by their generations, heads of their families, great men of war, twenty thousand, two hundred.ਇਨ੍ਹਾਂ ਦੀ ਕੁਲ ਪੱਤ੍ਰੀ ਤੋਂ ਪਤਾ ਚਲਦਾ ਹੈ ਕਿ ਕਿਹੜੇ-ਕਿਹੜੇ ਇਨ੍ਹਾਂ ਦੇ ਮੁਖੀਏ ਜਾਂ ਆਗੂ ਸਨ ਅਤੇ ਇਹ ਵੀ ਕਿ ਇਨ੍ਹਾਂ ਕੋਲ ਵੀਰ ਸੂਰਮੇ 20,200 ਦੀ ਗਿਣਤੀ ਵਿੱਚ ਸਨ।
10 And the sons of Jediael: Bilhan; and the sons of Bilhan: Jeush and Benjamin and Ehud and Chenaanah and Zethan and Tarshish and Ahishahar.ਯਦੀਅਏਲ ਦਾ ਪੁੱਤਰ ਬਿਲਹਾਨ ਅਤੇ ਬਿਲਹਾਨ ਦੇ ਪੁੱਤਰ ਯਊਸ਼, ਬਿਨਯਾਮੀਨ, ਏਹੂਦ, ਕਨਅਨਾਹ, ਜ਼ੇਥਾਨ, ਤਰਸ਼ੀਸ਼ ਅਤੇ ਅਹੀਸ਼ਾਹਰ ਸਨ।
11 All these were the sons of Jediael, by the heads of their families, seventeen thousand, two hundred men of war, able to go out with the army for war.ਯਿਦੀਅਏਲ ਦੇ ਸਾਰੇ ਪੁੱਤਰ ਆਪਣੇ ਘਰਾਣਿਆਂ ਦੇ ਮੁਖੀਏ ਸਨ ਅਤੇ ਇਨ੍ਹਾਂ ਕੋਲ 17,200 ਵੀਰ ਬਹਾਦੁਰ ਸਨ।
12 And Shuppim and Huppim. The sons of Dan, Hushim his son, one.ਅਤੇ ਸ਼ੁੱਪੀਮ ਅਤੇ ਹੁੱਪੀਮ ਈਰ ਦੇ ਉੱਤਰਾਧਿਕਾਰੀ ਸਨ। ਹੁਸ਼ੀਮ ਅਹੇਰ ਦਾ ਪੁੱਤਰ ਸੀ।
13 The sons of Naphtali: Jahziel and Guni and Jezer and Shallum, the sons of Bilhah.ਨਫ਼ਤਾਲੀ ਦੇ ਉੱਤਰਾਧਿਕਾਰੀ ਨਫ਼ਤਾਲੀ ਦੇ ਪੁੱਤਰ ਸਨ ਯਹਸੀਏਲ, ਗੂਨੀ, ਯਸਰ ਤੇ ਸ਼ੱਲੂਮ। ਅਤੇ ਇਹ ਸਾਰੇ ਬਿਲਹਾਹ ਦੇ ਉੱਤਰਾਧਿਕਾਰੀ ਸਨ।
14 The sons of Manasseh by his servant-wife, the Aramaean woman: she gave birth to Machir, the father of Gilead;ਮਨੱਸ਼ਹ ਦੇ ਉੱਤਰਾਧਿਕਾਰੀ ਮਨੱਸ਼ਹ ਦੇ ਉੱਤਰਾਧਿਕਾਰੀ ਇਉਂ ਹਨ: ਮਨੱਸ਼ਹ ਦੀ ਅਰਾਮੀ ਦਾਸੀ ਨੇ ਪੁੱਤਰ ਜਣਿਆ ਜਿਸਦਾ ਨਾਂ ਅਸਰੀਏਲ ਸੀ-ਉਹ ਗਿਲਆਦ ਦਾ ਪਿਤਾ ਮਾਕੀਰ ਜਣੀ।
15 (And Gilead took a wife, whose name was Maacah, and his sister's name was Hammoleketh;) and the name of his brother was Zelophehad, who was the father of daughters.ਮਾਕੀਰ ਨੇ ਹੁੱਪੀਮ ਤੇ ਸ਼ੁੱਪੀਮ ਤੋਂ ਇੱਕ ਔਰਤ ਨਾਲ ਵਿਆਹ ਕਰਵਾਇਆ। ਉਸ ਦੀ ਭੈਣ ਦਾ ਨਾਂ ਮਅਕਾਹ ਸੀ। ਦੂਸਰੇ ਉੱਤਰਾਧਿਕਾਰੀ ਦਾ ਨਾਂ ਸਲਾਫ਼ਹਾਦ ਸੀ। ਸਲਾਫ਼ਹਾਦ ਕੋਲ ਸਿਰਫ਼ ਧੀਆਂ ਹੀ ਸਨ।
16 And Maacah, the wife of Gilead, gave birth to a son to whom she gave the name Peresh; and his brother was named Sheresh; and his sons were Ulam and Rakem.ਮਾਕੀਰ ਦੀ ਪਤਨੀ ਮਅਕਾਹ ਦੇ ਘਰ ਮੁੰਡਾ ਪੈਦਾ ਹੋਇਆ ਤੇ ਮਅਕਾਹ ਨੇ ਉਸਦਾ ਨਾਂ ਪਰਸ਼ ਰੱਖਿਆ। ਪਰਸ਼ ਦੇ ਭਰਾ ਦਾ ਨਾਂ ਸ਼ਰਸ਼ ਸੀ ਅਤੇ ਊਲਾਮ ਅਤੇ ਰਾਕਮ ਸ਼ਰਸ਼ ਦੇ ਪੁੱਤਰ ਸਨ।
17 And the son of Ulam: Bedan. These were the sons of Gilead, the son of Machir the son of Manasseh.ਊਲਾਮ ਦਾ ਪੁੱਤਰ ਬਾਦਾਨ ਸੀ। ਇਹ ਸਾਰੇ ਗਿਲਆਦ ਦੇ ਉੱਤਰਾਧਿਕਾਰੀ ਸਨ। ਗਿਲਆਦ ਮਾਕੀਰ ਦਾ ਪੁੱਤਰ ਸੀ ਅਤੇ ਮਾਕੀਰ ਮਨੱਸ਼ਹ ਦਾ ਪੁੱਤਰ ਸੀ।
18 And his sister Hammoleketh was the mother of Ishhod and Abiezer and Mahlah.ਮਾਕੀਰ ਦੀ ਭੈਣ ਹੰਮੋਲਕਥ ਨੇ ਈਸ਼ਹੋਦ, ਅਬੀਅਜ਼ਰ ਅਤੇ ਮਹਲਾਹ ਨੂੰ ਜਨਮ ਦਿੱਤਾ।
19 And the sons of Shemida were Ahian and Shechem and Likhi and Aniam.ਤੇ ਸ਼ਿਮੀਦਾ ਦੇ ਅਹਯਾਨ, ਸ਼ਕਮ, ਲਿਕਹੀ ਅਤੇ ਅਨੀਆਮ ਪੁੱਤਰ ਸਨ।
20 And the sons of Ephraim: Shuthelah and Bered his son, and Tahath his son, and Eleadah his son, and Tahath his son,ਅਫ਼ਰਾਈਮ ਦੇ ਉੱਤਰਾਧਿਕਾਰੀ ਅਫ਼ਰਾਈਮ ਦੇ ਉੱਤਰਾਧਿਕਾਰੀਆਂ ਦੇ ਨਾਉਂ ਇਸ ਪ੍ਰਕਾਰ ਸਨ: ਅਫ਼ਰਾਈਮ ਦਾ ਪੁੱਤਰ ਸ਼ੂਥਾਲਹ ਅਤੇ ਉਸਦਾ ਪੁੱਤਰ ਬਰਦ ਤੇ ਬਰਦ ਦਾ ਪੁੱਤਰ ਤਹਥ ਸੀ।
21 And Zabad his son, and Shuthelah his son, and Ezer and Elead, whom the men of Gath, who had been living in the land from their birth, put to death, because they came down to take away their cattle.ਤਹਥ ਦੇ ਪੁੱਤਰ ਦਾ ਨਾਉਂ ਅਲਆਦਾਹ ਸੀ ਤੇ ਅਲਆਦਾਹ ਦਾ ਪੁੱਤਰ ਤਹਥ ਤੇ ਤਹਥ ਦਾ ਪੁੱਤਰ ਜ਼ਾਬਾਦ ਤੇ ਜ਼ਾਬਾਦ ਦੇ ਪੁੱਤਰ ਦਾ ਨਾਂ ਸ਼ੂਥਾਲਹ ਸੀ। ਕੁਝ ਅਜਿਹੇ ਮਨੁੱਖ ਗਥ ਵਿੱਚੋਂ ਉੱਠੇ ਜਿਨ੍ਹਾਂ ਨੇ ਅਜ਼ਰ ਤੇ ਅਲਆਦ ਨੂੰ ਮਾਰ ਸੁੱਟਿਆ। ਇਹ ਇਸ ਲਈ ਹੋਇਆ ਕਿਉਂ ਕਿ ਅਜ਼ਰ ਤੇ ਅਲਆਦ ਗਥ ਵਿੱਚ ਉਨ੍ਹਾਂ ਦੇ ਪਸ਼ੂ, ਭੇਡਾਂ ਤੇ ਬੱਕਰੀਆਂ ਨੂੰ ਚੋਰੀ ਕਰਨ ਗਏ ਸਨ।
22 And for a long time Ephraim their father went on weeping for them, and his brothers came to give him comfort.ਅਜ਼ਰ ਤੇ ਅਲਆਦ ਦਾ ਪਿਤਾ ਅਫ਼ਰਾਈਮ ਸੀ ਤੇ ਉਹ ਆਪਣੇ ਪੁੱਤਰਾਂ ਦੀ ਮੌਤ ਤੇ ਬੜੇ ਦਿਨ ਕੁਰਲਾਉਂਦਾ ਰਿਹਾ ਤੇ ਅਫ਼ਰਾਈਮ ਦਾ ਘਰਾਣਾ ਉਸ ਨੂੰ ਹੌਂਸਲਾ ਦੇਣ ਆਇਆ।
23 After that, he had connection with his wife, and she became with child and gave birth to a son, to whom his father gave the name of Beriah, because trouble had come on his family.ਉਪਰੰਤ ਅਫ਼ਰਾਈਮ ਨੇ ਆਪਣੀ ਪਤਨੀ ਨਾਲ ਸੰਭੋਗ ਕੀਤਾ ਤੇ ਉਹ ਗਰਭਵਤੀ ਹੋ ਗਈ ਤੇ ਫ਼ਿਰ ਉਸ ਦੇ ਘਰ ਇੱਕ ਪੁੱਤਰ ਪੈਦਾ ਹੋਇਆ। ਅਫ਼ਰਾਈਮ ਨੇ ਇਸ ਨਵੇਂ ਜੰਮੇ ਮੁੰਡੇ ਦਾ ਨਾਂ ਬਰੀਆਹ ਰੱਖਿਆ ਕਿਉਂ ਕਿ ਇਹ ਉਸ ਦੇ ਘਰ ਬੁਰਿਆਈ ਵਾਪਰੀ ਸੀ।
24 And his daughter was Sheerah, the builder of Beth-horon the lower and the higher, and Uzzen-sheerah.ਅਫ਼ਰਾਈਮ ਦੀ ਧੀ ਸ਼ਅਰਾਹ ਸੀ ਜਿਸਨੇ ਹੇਠਲੇ ਤੇ ਉਪਰਲੇ ਬੈਤ-ਹੋਰੋਨ ਨੂੰ ਅਤੇ ਉਜ਼ੇਨ-ਸ਼ਅਰਾਹ ਨੂੰ ਬਣਾਇਆ ਸੀ।
25 And Rephah was his son, and Resheph; his son was Telah, and his son was Tahan;ਅਫ਼ਰਾਈਮ ਉਸਦਾ ਪੁੱਤਰ ਰਫ਼ਹ ਸੀ ਰਫ਼ਹ ਦਾ ਪੁੱਤਰ ਰਸ਼ਫ਼ ਤੇ ਰਸ਼ਫ਼ ਦਾ ਤਲਹ ਪੁੱਤਰ ਸੀ ਤੇ ਤਲਹ ਦਾ ਪੁੱਤਰ ਤਹਨ।
26 Ladan was his son, Ammihud his son, Elishama his son,ਤਹਨ ਦਾ ਪੁੱਤਰ ਲਅਦਾਨ ਤੇ ਲਅਦਾਨ ਦਾ ਪੁੱਤਰ ਅੰਮੀਹੂਦ ਸੀ। ਤੇ ਅੰਮੀਹੂਦ ਦਾ ਪੁੱਤਰ ਅਲੀਸ਼ਾਮਾ।
27 Nun his son, Joshua his son.ਅਲੀਸ਼ਾਮਾ ਦਾ ਪੁੱਤਰ ਨੂਨ ਤੇ ਨੂਨ ਦਾ ਯਹੋਸ਼ੁਆ ਪੁੱਤਰ ਸੀ।
28 Their heritage and their living-places were Beth-el and its daughter-towns, and Naaran to the east, and Gezer to the west, with its daughter-towns, as well as Shechem and its daughter-towns as far as Azzah and its daughter-towns;ਅਫ਼ਰਾਈਮ ਦੇ ਉੱਤਰਾਧਿਕਾਰੀ ਜਿਨ੍ਹਾਂ ਧਰਤੀਆਂ ਤੇ ਨਗਰਾਂ ਤੇ ਜਾ ਕੇ ਵਸੇ ਉਹ ਇਸ ਤਰ੍ਹਾਂ ਹੈ: ਬੈਤੇਲ ਤੇ ਉਸ ਦੇ ਨੇੜਲੇ ਪਿੰਡ, ਨਅਰਾਨ ਦਾ ਪੂਰਬੀ ਹਿੱਸਾ, ਗਜ਼ਰ ਅਤੇ ਇਸਦੇ ਪੱਛਮ ਵੱਲ ਲਗਦੇ ਪਿੰਡ ਅਤੇ ਸ਼ਕਮ ਅਤੇ ਉਸ ਦੇ ਆਸ-ਪਾਸ ਦੇ ਪਿਂਡ ਅੱਜ਼ਾਹ ਤੀਕ ਤੇ ਉਸ ਨਾਲ ਲਗਦੇ ਪਿੰਡ ਵੀ,
29 And by the limits of the children of Manasseh, Beth-shean and its daughter-towns, Taanach, Megiddo, and Dor, with their daughter-towns. In these the children of Joseph, the son of Israel, were living.ਅਤੇ ਮਨੱਸ਼ੀਆ ਦੀਆਂ ਹੱਦਾਂ ਕੋਲ ਬੈਤ-ਸ਼ਿਆਨ ਉਸ ਦੇ ਪਿੰਡਾਂ ਸਣੇ, ਤਅਨਾਕ ਅਤੇ ਉਸ ਦੇ ਲਾਗਲੇ ਪਿੰਡ, ਮਗਿੱਦੋ ਅਤੇ ਉਸ ਦੇ ਆਸ-ਪਾਸ ਦੇ ਪਿੰਡ ਅਤੇ ਦੌਰ ਨਗਰ ਤੇ ਉਸ ਦੇ ਪਿੰਡ। ਇਨ੍ਹਾਂ ਸਾਰੇ ਨਗਰਾਂ ਵਿੱਚ ਯੂਸੁਫ਼ ਦੇ ਉੱਤਰਾਧਿਕਾਰੀ ਵੱਸਦੇ ਸਨ। ਯੂਸੁਫ਼ ਜੋ ਕਿ ਇਸਰਾਏਲ ਦਾ ਪੁੱਤਰ ਸੀ।
30 The sons of Asher: Imnah and Ishvah and Ishvi and Beriah and Serah, their sister.ਆਸ਼ੇਰ ਦੇ ਉੱਤਰਾਧਿਕਾਰੀ ਆਸ਼ੇਰ ਦੇ ਪੁੱਤਰ ਯਿਮਨਾਹ, ਯਿਸ਼ਵਾਨ, ਯਿਸ਼ਵੀ ਤੇ ਬੀਰਆਹ ਸਨ ਤੇ ਉਨ੍ਹਾਂ ਦੀ ਇੱਕ ਭੈਣ ਸੀ ਸਰਹ।
31 And the sons of Beriah: Heber and Malchiel, who was the father of Birzaith.ਬਰੀਅਹ ਦੇ ਪੁੱਤਰ ਸਨ ਹਬਰ ਅਤੇ ਮਲਕੀਏਲ। ਮਲਕੀਏਲ ਬਿਰਜ਼ਾਵਿਥ ਦਾ ਪਿਤਾ ਸੀ।
32 And Heber was the father of Japhlet and Shomer and Hotham and Shua, their sister.ਹਬਰ-ਯਫ਼ਲੇਟ, ਸ਼ੋਮਰ ਤੇ ਹੋਥਾਮ ਤੇ ਉਨ੍ਹਾਂ ਦੀ ਭੈਣ ਸ਼ੂਆ ਦਾ ਪਿਤਾ ਸੀ।
33 And the sons of Japhlet: Pasach and Bimhal and Ashvath. These are the sons of Japhlet.ਯਫ਼ਲੇਟ ਦੇ ਪੁੱਤਰਾਂ ਦੇ ਨਾਂ ਸਨ ਪਾਸੱਕ, ਬਿਸਹਾਲ ਤੇ ਅਸ਼ਵਥ।
34 And the sons of Shomer: Ahi and Rohgah, Jehubbah and Aram.ਅਤੇ ਸ਼ਮਰ ਦੇ ਪੁੱਤਰ ਅਹੀ, ਰੋਹਗਾਹ, ਹੁੱਬਾਹ ਅਤੇ ਅਰਾਮ ਸਨ।
35 And the sons of Hotham, his brother: Zophah and Imna and Shelesh and Amal.ਸ਼ਮਰ ਦੇ ਭਰਾ ਦਾ ਨਾਉਂ ਹੇਲਮ ਸੀ ਅਤੇ ਹੇਲਮ ਦੇ ਪੁੱਤਰ ਸੋਫ਼ਹ, ਯਿਮਨਾ, ਸ਼ੇਲਸ਼ ਅਤੇ ਆਮਲ ਸਨ।
36 The sons of Zophah: Suah and Harnepher and Shual and Beri and Imrah,ਸ਼ੋਫ਼ਾਹ ਦੇ ਪੁੱਤਰ ਸੂਅਹ, ਹਰਨਫ਼ਰ, ਸ਼ੂਆਲ, ਬੇਰੀ ਅਤੇ ਯਿਮਰਾਹ,
37 Bezer and Hod and Shamma and Shilshah and Ithran and Beera.ਬਸਰ, ਹੋਦ, ਸ਼ੰਮਾ, ਸ਼ਿਲਸ਼ਾਹ, ਯਿਬਰਾਨ ਤੇ ਬਏਰਾ ਸਨ।
38 And the sons of Jether: Jephunneh and Pispah and Ara.ਯਫ਼ੁੰਨਾਹ ਪਿਸਪਾ ਅਤੇ ਅਰਾ ਯਥਰ ਦੇ ਪੁੱਤਰਾਂ ਦੇ ਨਾਂ ਸਨ।
39 And the sons of Ulla: Arah and Hanniel and Rizia.ਉੱਲਾ ਦੇ ਪੁੱਤਰ ਆਰਹ, ਹੰਨੀਏਲ ਅਤੇ ਰਿਸਯਾ ਸਨ।
40 All these were the children of Asher, heads of their families, specially strong men of war, chiefs of the rulers. They were recorded in the army for war, twenty-six thousand men in number.ਇਹ ਸਾਰੇ ਆਸ਼ੇਰ ਦੇ ਉੱਤਰਾਧਿਕਾਰੀ ਸਨ। ਉਹ ਆਪਣੇ ਪਰਿਵਾਰਾਂ ਦੇ ਮੁਖੀਏ ਸਨ, ਅਤੇ ਸਭ ਤੋਂ ਬੇਹਤਰੀਨ ਆਦਮੀ ਸਨ। ਇਹ ਸਾਰੇ ਮਹਾਨ ਆਗੂ ਅਤੇ ਬਹਾਦੁਰ ਸਿਪਾਹੀ ਸਨ। ਸਾਨੂੰ ਉਨ੍ਹਾਂ ਦੇ ਪਰਵਾਰਿਕ ਇਤਹਾਸ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਕੋਲ ਜੰਗ ਲਈ ਤਿਆਰ ਬਰ ਤਿਆਰ 26000 ਸਿਪਾਹੀ ਸਨ।
Punjabi Bible